Загрузка страницы

ਬੱਬਰ ਅਕਾਲੀ ਰਤਨ ਸਿੰਘ ਰੱਕੜ ਦੁਨੀਆਂ ਦਾ ਇਕੱਲਾ ਸੂਰਮਾ ਸੀ || ਅਜਮੇਰ ਸਿੰਘ

Full Video 👉 https://youtu.be/tbslVneELVU
ਸ਼ਹਾਦਤ ਭਾਈ ਰਤਨ ਸਿੰਘ ਰਕੜ ਬੱਬਰ ਅਕਾਲੀ
(15 ਜੁਲਾਈ 1932)
ਬੱਬਰ ਅਕਾਲੀ ਲਹਿਰ ਦੇ ਰੁਕਨ ਭਾਈ ਰਤਨ ਸਿੰਘ ਰੱਕੜ ਦਾ ਜਨਮ 1899 ਈਸਵੀ ਵਿਚ ਪਿੰਡ ਰੱਕੜ ਬੇਟ, ਤਹਿਸੀਲ ਬਲਾਚੌਰ ਵਿਚ ਨੰਬਰਦਾਰ ਸ੍ਰਦਾਰ ਜਵਾਹਰ ਸਿੰਘ ਦੇ ਘਰ ਹੋਇਆ। ਕਰਮ ਸਿੰਘ ਦੌਲਤਪੁਰ ਤੋਂ ਪ੍ਰਭਾਵਿਤ ਹੋ ਕੇ ਭਾਈ ਰਤਨ ਸਿੰਘ ਬੱਬਰਾਂ ਵਿਚ ਸ਼ਾਮਿਲ ਹੋਏ । ਵੱਡੇ ਘੋਲ ਵਾਸਤੇ ਹਥਿਆਰਾਂ ਦੀ ਅਹਿਮੀਅਤ ਨੂੰ ਸਮਝਦਿਆਂ ਹਥਿਆਰਾਂ ਨੂੰ 'ਕੱਠਾ ਕਰਨਾ ਸ਼ੁਰੂ ਕਰ ਦਿੱਤਾ।ਮਹਿਤਪੁਰ ਪਿੰਡ ਦੇ ਟਾਊਟ ਸਿਕੰਦਰ ਦੀ ਮੁਖਬਰੀ ਤੇ ਭਾਈ ਰਤਨ ਸਿੰਘ ਪੁਲਿਸ ਅੜ੍ਹਿਕੇ ਆ ਗਏ। ਉਹਨਾਂ ਨੂੰ ਗ਼ੈਰ ਕਨੂੰਨੀ ਅਸਲਾ ਐਕਟ ਅਧੀਨ ਪੰਜ ਸਾਲ ਕੈਦ ਬੋਲ ਗਈ। ਰਿਹਾਈ ਪਿੱਛੋਂ ਉਹਨਾਂ ਨੇ ਫਿਰ ਬੰਬ ਬਣਾਉਣੇ ਤੇ ਹਥਿਆਰ ਕੱਠੇ ਕਰਨੇ ਸ਼ੁਰੂ ਕੀਤੇ। ਬਲਾਚੌਰ ਤੇ ਗੜ੍ਹਸ਼ੰਕਰ ਦੇ ਠਾਣਿਆਂ ਤੇ ਬੰਬ ਸੁਟੇ ਵੀ । ਇਹਨਾਂ ਘਟਨਾਵਾਂ ਪਿਛੋਂ ਪੁਲਿਸ ਭਾਈ ਰਤਨ ਸਿੰਘ ਹੁਣਾ ਸੂਹ ਕੱਢਦੀ , ਮੁਖਬਰਾਂ ਦੀ ਬਦੌਲਤ ਭਾਈ ਸਾਹਿਬ ਨੂੰ ਮੁੜ ਗ੍ਰਿਫ਼ਤਾਰ ਕਰਨ ਵਿਚ ਸਫਲ ਹੋ ਗਈ।ਭਾਈ ਸਾਹਿਬ ਨੂੰ 20 ਸਾਲੀ ਕੈਦ ਬੋਲੀ ।ਕਾਲਾ ਪਾਣੀ ਭੇਜ ਦਿੱਤਾ ਗਿਆ ।
ਭਾਈ ਰਤਨ ਸਿੰਘ ਵਾਹਿਦ ਇਕੱਲਾ ਕੈਦੀ ਆ ਕਾਲਾ ਪਾਣੀ ਜੇਲ ਦਾ , ਜਿਸ ਤੋਂ ਉਥੋਂ ਦੇ ਜੇਲਰ ਵੀ ਤ੍ਰਬਕਦੇ ਸਨ।ਅੰਡੇਮਾਨ ਟਾਪੂ ਤੇ ਬਣੀ ਇਹ ਸੈਲੂਲਰ ਜੇਲ ਤਸ਼ੱਦਦ ਨੇ ਕਹਿੰਦੇ ਕਹਾਉਂਦੇ ਬੰਦਿਆਂ ਦੀਆਂ ਚੀਕਾਂ ਪਵਾ ਦਿੱਤੀਆਂ ਸਨ , ਪਰ ਵੇਖੋ ਗੁਰੂ ਕੇ ਲਾਲ ਭਾਈ ਰਤਨ ਸਿੰਘ ਰਕੜ ਨੇ ਜੇਲ ਵਾਲਿਆਂ ਦੀਆਂ ਚੀਕਾਂ ਕਢਾ ਦਿੱਤੀਆਂ । ਸਾਵਰਕਰ ਵਰਗੇ ਇਸ ਇਸ ਕਾਲੇ ਪਾਣੀ ਦੀ ਕੈਦ ਵਿਚੋਂ ਬਾਹਰ ਨਿਕਲਣ ਲਈ ਮੁਆਫ਼ੀ ਨਾਮੇ ਲਿਖਦੇ ਫਿਰਦੇ ਸਨ , ਪਰ ਇੱਧਰ ਭਾਈ ਰਤਨ ਸਿੰਘ ਨੇ ਜੇਲਰ ਦੀ ਇਹੋ ਜਿਹੀ ਘੰਡੀ ਨੱਪੀ ਕਿ ਉਹ ਆਪਣੇ ਉਪਰਲੇ ਅਫ਼ਸਰਾਂ ਅੱਗੇ ਲੇਲੜੀਆਂ ਕੱਢ ਰਿਹਾ ਸੀ , ਰੱਬ ਦਾ ਵਾਸਤਾ ਇਸ ਬੰਦੇ ਨੂੰ ਮੇਰੀ ਜੇਲ ਵਿਚੋਂ ਬਾਹਰ ਕੱਢ ਕਿਸੇ ਹੋਰ ਜੇਲ ਵਿਚ ਭੇਜਦੋ ,ਮੈਂ ਇਸ ਨੂੰ ਨਹੀਂ ਸੰਭਾਲ ਸਕਦਾ , ਇਹ ਤੇ ਜੇਲ ਵਿਚ ਹੀ ਬਗਾਵਤ ਕਰਵਾਉਣ ਨੂੰ ਫਿਰਦਾ ਹੈ। ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਅੰਗਰੇਜ਼ੀ ਸਰਕਾਰ ਨੇ ਰਤਨ ਸਿੰਘ ਮੁੜ ਪੰਜਾਬ ਕਿਸੇ ਜੇਲ ਵਿਚ ਬਦਲਣ ਲਈ ਰੇਲ ਜਰੀਏ ਲਿਆਏ ਤਾਂ 23 ਅਪ੍ਰੈਲ 1932 ਨੂੰ ਨਰਵਾਣਾ ਰੇਲਵੇ ਸਟੇਸ਼ਨ ਤੇ, ਭਾਈ ਰਤਨ ਸਿੰਘ ,ਦਸ ਹੋਰ ਕੈਦੀਆਂ ਸਮੇਤ ਪੁਲਿਸ ਪਾਰਟੀ ਤੇ ਹਮਲਾ ਕਰ ਫ਼ਰਾਰ ਹੋ ਗਿਆ।ਪੁਲਿਸ ਪਾਰਟੀ ਇੰਚਾਰਜ ਤੇ ਮੁਨਸ਼ੀ ਦਾ ਮੌਕੇ ਤੇ ਹੀ ਰਾਮ ਨਾਮ ਸਤਿ ਹੋ ਗਿਆ।
ਗਿਆਰਾਂ ਕੁ ਦਿਨਾਂ ਬਾਅਦ ਭਾਈ ਰਤਨ ਸਿੰਘ ਆਪਣੇ ਪਿੰਡ ਪੁਜਾ। ਪੁਲਿਸ ਦੀ ਗ੍ਰਿਫ਼ਤ ਤੋਂ ਬਚਣ ਲਈ ਇਹ ਚਕ੍ਰਵਰਤੀ ਬਣ ਚੁਕਾ ਸੀ। ਥਾਂ ਟਿਕਾਣੇ ਬਦਲਦਾ ਰਹਿੰਦਾ ਸੀ। ਭਾਈ ਰਤਨ ਸਿੰਘ ਪਿੰਡ ਜਮਾਲਪੁਰ ਘੇਰਾ ਪਿਆ । ਇਹਨਾਂ ਨੇ ਆਪਣੇ ਪਿੱਛੇ ਲੱਗੇ ਬੰਦੇ ਨੂੰ ਜਖ਼ਮੀ ਕਰਕੇ ਗੁਰਨੇ ਪਿੰਡ ਦੇ ਗੁਰੂ ਘਰ ਜਾ ਟਿਕਾਣਾ ਮੱਲ੍ਹਿਆ। ਛੇ ਦੇ ਕਰੀਬ ਭਾਈ ਸਾਹਿਬ ਦੇ ਪੁਲਿਸ ਨਾਲ ਮੁਕਾਬਲੇ ਹੋਏ। ਕਈ ਥਾਵਾਂ ਤੇ ਵੇਖੇ ਜਾਣ ਦੀ ਕਨਸੋਅ ਪੁਲਿਸ ਨੂੰ ਮਿਲਦੀ ਪਰ ਜਦ ਪੁਜਦੀ ਹਥ ਪੱਲੇ ਕੁਝ ਨ ਪੈਂਦਾ। ਪੁਲਿਸ ਭਾਈ ਰਤਨ ਸਿੰਘ ਤੇ ਪਹਿਲਾਂ ਤਿੰਨ ਹਜਾਰ ਦਾ ਇਨਾਮ ਰੱਖਿਆ।ਫਿਰ ਇਹ ਰਕਮ ਵਧਾ ਕਿ 10 ਹਜ਼ਾਰ ਕੀਤੀ ਗਈ ਤੇ ਨਾਲ 10 ਮੁਰੱਬੇ ਜ਼ਮੀਨ ਦਾ ਇਨਾਮ ਵਿਚ ਵਾਧਾ ਕੀਤਾ ਗਿਆ ।
ਲਾਲਚ ਬੰਦੇ ਦੀ ਜਦ ਮਤ ਮਾਰਦਾ ਤਾਂ ਖੂਨ , ਧਰਮ , ਸਮਾਜ ਦੇ ਰਿਸ਼ਤੇ ਪੇਤਲੇ ਪੈ ਜਾਂਦੇ ਹਨ। ਇਹੋ ਭਾਣਾ ਭਾਈ ਰਤਨ ਸਿੰਘ ਹੁਣਾ ਨਾਲ ਵੀ ਵਾਪਰਿਆ ।ਇਹਨਾਂ ਦੀ ਮਾਸੀ ਦਾ ਜਵਾਈ ਰੁੜਕੀ ਸੈਣੀਆਂ (ਰੁੜਕੀ ਖ਼ਾਸ)ਵਿਚ ਰਹਿੰਦਾ ਸੀ , ਉਹ ਪੁਲਿਸ ਦਾ ਟੋਡੀ ਬਣ ਗਿਆ, ਇਨਾਮ ਦੇ ਲਾਲਚ ਵਿਚ ਹੀ।ਇਸਨੇ ਭਾਈ ਸਾਹਿਬ ਦਾ ਅਸਲਾ ਸੱਜੇ ਖੱਬੇ ਕਰ ਪੁਲਿਸ ਨੂੰ ਇਤਲਾਹ ਦੇ ਦਿੱਤੀ।ਪੁਲਿਸ ਟੋਲੀ ਦੇ ਪਿੰਡ ਆ ਧਮਕਣ ਤੇ ਭਾਈ ਰਤਨ ਸਿੰਘ ਨੇ ਗੇਂਦਾ ਸਿੰਘ ਦੇ ਘਰ ਪਨਾਹ ਲੈ ਲਈ। ਪੁਲਿਸ ਪਾਰਟੀ ਨੇ ਸਾਰੇ ਘਰ ਨੂੰ ਬਾਹਰੋਂ ਅੱਗ ਲਾ ਘੇਰਾ ਪਾ ਲਿਆ। ਭਾਈ ਰਤਨ ਸਿੰਘ ਨੇ ਇਸ ਮਨੁਸ਼ੀ ਅਬਦੁਲ ਰਹੀਮ, ਭਗਤ ਸਿੰਘ , ਊਧਮ ਸਿੰਘ ਆਦਿ ਫੁੰਡ ਸੁੱਟੇ।ਇਸ ਕਾਰਵਾਈ ਵਿਚ ਪਿੰਡ ਦਾ ਇਕ ਬੰਦਾ ਹਜਾਰਾ ਸਿੰਘ ਵੀ ਮਾਰਿਆ ਗਿਆ । ਭਾਈ ਰਤਨ ਸਿੰਘ ਜੀ ਅਖ਼ੀਰ ਜੂਝਦਿਆਂ 15 ਜੁਲਾਈ 1932 ਨੂੰ ਇਸ ਮੁਕਾਬਲੇ ਵਿੱਚ ਸ਼ਹੀਦ ਹੋ ਗਏ।
ਈਸ਼ਰ ਸਿੰਘ, ਗੇਂਦਾ ਸਿੰਘ ਤੇ ਪ੍ਰੀਤਮ ਕੌਰ ਨੂੰ ਭਾਈ ਸਾਹਿਬ ਨੂੰ ਪਨਾਹ ਦੇਣ ਦੇ ਦੋਸ਼ ਵਿਚ ਤਿੰਨ ਤਿੰਨ ਸਾਲ ਕੈਦ ਬੋਲੀ।ਸਾਰੇ ਪਿੰਡ ਤੇ 8000 ਰੁਪਏ ਦਾ ਜੁਰਮਾਨਾ ਲਾਇਆ ਗਿਆ । ਪੈਨਸ਼ਨਰਾਂ ਦੀਆਂ ਪੈਨਸ਼ਨਾਂ ਤੱਕ ਬੰਦ ਕਰ ਦਿੱਤੀਆਂ।ਇਥੋਂ ਅੰਦਾਜ਼ਾ ਲਗਾ ਕਿ ਦੇਖੋ ਅੰਗਰੇਜ਼ ਸਰਕਾਰ ਲਈ ਭਾਈ ਰਤਨ ਸਿੰਘ ਕਿੱਡਾ ਵੱਡਾ ਬਾਗੀ ਸੀ ।
ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਿਜਦਾ !
ਬਲਦੀਪ ਸਿੰਘ ਰਾਮੂੰਵਾਲੀਆ

Видео ਬੱਬਰ ਅਕਾਲੀ ਰਤਨ ਸਿੰਘ ਰੱਕੜ ਦੁਨੀਆਂ ਦਾ ਇਕੱਲਾ ਸੂਰਮਾ ਸੀ || ਅਜਮੇਰ ਸਿੰਘ канала The Sikh Viewpoint
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
15 июля 2023 г. 14:14:59
00:01:18
Другие видео канала
Teaser  || ਤੀਜਾ ਘੱਲੂਘਾਰਾ, ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਦੇ ਵਰਤਾਰਿਆਂ ਵਿਚਕਾਰ ਸਾਂਝੇ ਨੁਕਤਿਆਂ ਦੀ ਵਿਆਖਿਆTeaser || ਤੀਜਾ ਘੱਲੂਘਾਰਾ, ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਦੇ ਵਰਤਾਰਿਆਂ ਵਿਚਕਾਰ ਸਾਂਝੇ ਨੁਕਤਿਆਂ ਦੀ ਵਿਆਖਿਆਅੱਜ ਨਸ਼ੇ ਨਸਲਕੁਸ਼ੀ ਦਾ ਵੱਡਾ ਮਾਰੂ ਹਥਿਆਰ ਹੈ || Teaserਅੱਜ ਨਸ਼ੇ ਨਸਲਕੁਸ਼ੀ ਦਾ ਵੱਡਾ ਮਾਰੂ ਹਥਿਆਰ ਹੈ || Teaser"ਪੰਜਾਬ ਚੋਣਾਂ 2022" ਰਾਜਨੀਤਿਕ ਪਾਰਟੀਆਂ ਦੇ ਅਸਲ ਮੁੱਦੇ ਕੀ ਹੋਣ ?(Teaser)।।ਅਜਮੇਰ ਸਿੰਘ"ਪੰਜਾਬ ਚੋਣਾਂ 2022" ਰਾਜਨੀਤਿਕ ਪਾਰਟੀਆਂ ਦੇ ਅਸਲ ਮੁੱਦੇ ਕੀ ਹੋਣ ?(Teaser)।।ਅਜਮੇਰ ਸਿੰਘ1992 ਦੀਆਂ ਚੋਣਾਂ ਵਿੱਚ ਸ਼ਾਮਲ ਹੋਣ ਦਾ ਨਤੀਜਾ ਕੀ ਹੁੰਦਾ? (Highlights)|| ਪੂਰੀ ਵੀਡੀਓ ਅੱਜ ਸ਼ਾਮੀ 5:00 PM1992 ਦੀਆਂ ਚੋਣਾਂ ਵਿੱਚ ਸ਼ਾਮਲ ਹੋਣ ਦਾ ਨਤੀਜਾ ਕੀ ਹੁੰਦਾ? (Highlights)|| ਪੂਰੀ ਵੀਡੀਓ ਅੱਜ ਸ਼ਾਮੀ 5:00 PMਜ਼ਿੰਦਗੀ ਨੇ ਤਿੱਖਾ ਮੋੜ ਕੱਟਿਆ (4)|| ਸ਼ਹੀਦ ਜਸਵੰਤ ਸਿੰਘ ਖਾਲੜਾ || ਸੋਚ, ਸੰਘਰਸ਼ ਤੇ ਸ਼ਹਾਦਤਜ਼ਿੰਦਗੀ ਨੇ ਤਿੱਖਾ ਮੋੜ ਕੱਟਿਆ (4)|| ਸ਼ਹੀਦ ਜਸਵੰਤ ਸਿੰਘ ਖਾਲੜਾ || ਸੋਚ, ਸੰਘਰਸ਼ ਤੇ ਸ਼ਹਾਦਤਦੀਪ ਸਿੱਧੂ  'ਵਾਰਿਸ ਪੰਜਾਬ ਦੇ' ਜਥੇਬੰਦੀ ਨੂੰ ਕਿਹੜੀ ਦਿਸ਼ਾ ਵਿੱਚ ਅੱਗੇ ਵਧਾਉਣਾ ਚਾਹੁੰਦਾ ਸੀ ? || ਅਜਮੇਰ ਸਿੰਘਦੀਪ ਸਿੱਧੂ 'ਵਾਰਿਸ ਪੰਜਾਬ ਦੇ' ਜਥੇਬੰਦੀ ਨੂੰ ਕਿਹੜੀ ਦਿਸ਼ਾ ਵਿੱਚ ਅੱਗੇ ਵਧਾਉਣਾ ਚਾਹੁੰਦਾ ਸੀ ? || ਅਜਮੇਰ ਸਿੰਘਦੀਵਾਲੀ, ਸਿੱਖ ਅਤੇ ਵੱਡਾ ਘੱਲੂਘਾਰਾ II ਅਜਮੇਰ ਸਿੰਘਦੀਵਾਲੀ, ਸਿੱਖ ਅਤੇ ਵੱਡਾ ਘੱਲੂਘਾਰਾ II ਅਜਮੇਰ ਸਿੰਘਸਿੰਘਾਂ ਨੇ ਆਪਣੀ ਆਤਮਿਕ ਸ਼ਕਤੀ ਦਾ ਦ੍ਰਿਸ਼ ਪੇਸ਼ ਕੀਤਾ ਸੀ || ਚਮਕੌਰ ਦੀ ਜੰਗ ਦੀ ਅਲੌਕਿਕ ਗਾਥਾ—-ਭਾਗ 2ਸਿੰਘਾਂ ਨੇ ਆਪਣੀ ਆਤਮਿਕ ਸ਼ਕਤੀ ਦਾ ਦ੍ਰਿਸ਼ ਪੇਸ਼ ਕੀਤਾ ਸੀ || ਚਮਕੌਰ ਦੀ ਜੰਗ ਦੀ ਅਲੌਕਿਕ ਗਾਥਾ—-ਭਾਗ 2ਆਹ ਚੋਣਾਂ ਸਾਡੀ ਸਿੱਖ ਪ੍ਰੰਪਰਾ ਦਾ ਹਿੱਸਾ ਨਹੀਂ ਹਨ || ਅਜਮੇਰ ਸਿੰਘਆਹ ਚੋਣਾਂ ਸਾਡੀ ਸਿੱਖ ਪ੍ਰੰਪਰਾ ਦਾ ਹਿੱਸਾ ਨਹੀਂ ਹਨ || ਅਜਮੇਰ ਸਿੰਘਕਿਸਾਨ ਅੰਦੋਲਨ ਦਾ ਦੂਜਾ ਗੇੜ ਅਤੇ ਦੀਪ ਸਿੱਧੂ ਦੀ ਵਿਰਾਸਤ || ਅਜਮੇਰ ਸਿੰਘਕਿਸਾਨ ਅੰਦੋਲਨ ਦਾ ਦੂਜਾ ਗੇੜ ਅਤੇ ਦੀਪ ਸਿੱਧੂ ਦੀ ਵਿਰਾਸਤ || ਅਜਮੇਰ ਸਿੰਘਲੀਡਰਸ਼ਿਪ ਦੇ ਮਾਮਲੇ ਵਿਚ ਸਿੱਖ ਕਿੱਥੇ ਕੁ ਖੜੇ ਹਨ ? || ਅਜਮੇਰ ਸਿੰਘਲੀਡਰਸ਼ਿਪ ਦੇ ਮਾਮਲੇ ਵਿਚ ਸਿੱਖ ਕਿੱਥੇ ਕੁ ਖੜੇ ਹਨ ? || ਅਜਮੇਰ ਸਿੰਘਪੰਜਾਬ ਯੂਨੀਵਰਸਿਟੀ ਦੀਆਂ ਸਟੂਡੈਂਟ ਚੋਣਾਂ  ਦੇ ਨਤੀਜੇ ਕਿਹੜਾ ਰਾਜਸੀ ਸੰਦੇਸ਼ ਦਿੰਦੇ ਹਨ ? ਅਜਮੇਰ ਸਿੰਘਪੰਜਾਬ ਯੂਨੀਵਰਸਿਟੀ ਦੀਆਂ ਸਟੂਡੈਂਟ ਚੋਣਾਂ ਦੇ ਨਤੀਜੇ ਕਿਹੜਾ ਰਾਜਸੀ ਸੰਦੇਸ਼ ਦਿੰਦੇ ਹਨ ? ਅਜਮੇਰ ਸਿੰਘਆਪਸੀ ਬੇਵਿਸ਼ਵਾਸੀ ਤੇ ਦੂਸ਼ਣਬਾਜੀ ਦਾ ਰੁਝਾਣ ਆਤਮਿਕ ਗਰੀਬੀ ਦਾ ਪ੍ਰਗਟਾਵਾ || ਅਜਮੇਰ ਸਿੰਘਆਪਸੀ ਬੇਵਿਸ਼ਵਾਸੀ ਤੇ ਦੂਸ਼ਣਬਾਜੀ ਦਾ ਰੁਝਾਣ ਆਤਮਿਕ ਗਰੀਬੀ ਦਾ ਪ੍ਰਗਟਾਵਾ || ਅਜਮੇਰ ਸਿੰਘਪਰਿਵਾਰਕ ਪਿਛੋਕੜ (1) ||  ਸ਼ਹੀਦ ਜਸਵੰਤ ਸਿੰਘ ਖਾਲੜਾ || ਸੋਚ, ਸੰਘਰਸ਼ ਤੇ ਸ਼ਹਾਦਤਪਰਿਵਾਰਕ ਪਿਛੋਕੜ (1) || ਸ਼ਹੀਦ ਜਸਵੰਤ ਸਿੰਘ ਖਾਲੜਾ || ਸੋਚ, ਸੰਘਰਸ਼ ਤੇ ਸ਼ਹਾਦਤਪੰਜਾਬ ਦੀ ਜੁਝਾਰੂ ਸਪਿਰਟ ਦੇ ਸਨਮੁਖ ਪੰਜਾਬ ਪੁਲਸ ਦੇ ਇਖਲਾਕੀ ਨਿਘਾਰ ਨੂੰ ਕਿਵੇਂ ਸਮਝਿਆ ਜਾਵੇ? || ਅਜਮੇਰ ਸਿੰਘਪੰਜਾਬ ਦੀ ਜੁਝਾਰੂ ਸਪਿਰਟ ਦੇ ਸਨਮੁਖ ਪੰਜਾਬ ਪੁਲਸ ਦੇ ਇਖਲਾਕੀ ਨਿਘਾਰ ਨੂੰ ਕਿਵੇਂ ਸਮਝਿਆ ਜਾਵੇ? || ਅਜਮੇਰ ਸਿੰਘਜ਼ੀਰਾ, ਬਹਿਬਲ ਕਲਾਂ ਤੇ ਬੰਦੀ ਸਿੰਘ ਰਿਹਾਈ ਵਰਗੇ ਮੋਰਚੇ ਸਾਨੂੰ ਵੱਡੀ ਵੰਗਾਰ ਹਨ ਕਿ ਤੁਸੀਂ ਜੀਣਾ ਹੈ ਜਾ ਮਰਨਾ ਹੈ !ਜ਼ੀਰਾ, ਬਹਿਬਲ ਕਲਾਂ ਤੇ ਬੰਦੀ ਸਿੰਘ ਰਿਹਾਈ ਵਰਗੇ ਮੋਰਚੇ ਸਾਨੂੰ ਵੱਡੀ ਵੰਗਾਰ ਹਨ ਕਿ ਤੁਸੀਂ ਜੀਣਾ ਹੈ ਜਾ ਮਰਨਾ ਹੈ !The Sikh ViewPoint ਦੀ ਪਹਿਲੀ ਵਰੇਗੰਢ ਉੱਤੇ ਦੀਪ ਸਿੱਧੂ ਦੇ ਦਰਦਨਾਕ ਵਿਛੋੜੇ ਦਾ ਉਦਾਸ ਪਰਛਾਵਾਂ || ਅਜਮੇਰ ਸਿੰਘThe Sikh ViewPoint ਦੀ ਪਹਿਲੀ ਵਰੇਗੰਢ ਉੱਤੇ ਦੀਪ ਸਿੱਧੂ ਦੇ ਦਰਦਨਾਕ ਵਿਛੋੜੇ ਦਾ ਉਦਾਸ ਪਰਛਾਵਾਂ || ਅਜਮੇਰ ਸਿੰਘਅਣਖੀ ਅਤੇ ਬਾਗੀ ਕਿਸਮ ਦੇ ਬੰਦਿਆ ਤੋਂ ਸਰਕਾਰ ਸਦਾ ਹੀ ਡਰੁ  (HIGLIGHTS)ਅਣਖੀ ਅਤੇ ਬਾਗੀ ਕਿਸਮ ਦੇ ਬੰਦਿਆ ਤੋਂ ਸਰਕਾਰ ਸਦਾ ਹੀ ਡਰੁ (HIGLIGHTS)ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ : ਅਕਾਲੀ ਦਲ (ਬਾਦਲ ) ਲਈ ਗਲ ਦੀ ਫਾਹੀ ਬਣਿਆ (Short Clip )ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ : ਅਕਾਲੀ ਦਲ (ਬਾਦਲ ) ਲਈ ਗਲ ਦੀ ਫਾਹੀ ਬਣਿਆ (Short Clip )ਗੁਰੂ ਕੀ ਤੇ ਤਨਖਾਹ ਕੀ...ਸਫਰ-ਏ-ਸ਼ਹਾਦਤ ਦੀਆ ਅਧਿਆਤਮਿਕ ਰਮਜ਼ਾਂ || ਅਜਮੇਰ ਸਿੰਘਗੁਰੂ ਕੀ ਤੇ ਤਨਖਾਹ ਕੀ...ਸਫਰ-ਏ-ਸ਼ਹਾਦਤ ਦੀਆ ਅਧਿਆਤਮਿਕ ਰਮਜ਼ਾਂ || ਅਜਮੇਰ ਸਿੰਘ
Яндекс.Метрика