Загрузка страницы

Haakam ji | Manjinder Singh | Khushveer Dhillon | Jeevay Punjab

A Concept by Kumar Saurabh 🌻🍂

Singer: Manjinder Singh
Lyrics: Khushveer Kaur Dhillon

Flute: Mohit
Sarangi: Jagseer
Dilruba: Ganga Singh
Harmonium: Ajay Mureed

Video: Gurpal films & Noorjit Singh
--------------------------------

ਅਕਲ , ਜ਼ਮੀਰਾਂ ਵਾਲੇ ਆਂ ਜੀ
ਅੱਖਰਾਂ ਦੇ ਰਖਵਾਲੇ ਅਾਂ ਜੀ
ਮਹਿਲੀਂ ਬੰਨ੍ਹੇ ਕੁੱਤੇ ਨਹੀਂ ਆਂ
ਤੇਰੇ ਪੈਰ ਦੇ ਜੁੱਤੇ ਨਹੀਂ ਆਂ
ਅੜ ਜਾਵਾਂਗੇ ,ਖੜ ਜਾਵਾਂਗੇ
ਅੰਨ੍ਹੀ ਨੀਂਦ ਦੇ ਲੜ ਜਾਵਾਂਗੇ
ਤੀਰ ਤੇ ਤਰਕਸ਼ ਕਲਮ ਅਸਾਡੀ
ਅਸੀਂ ਨਿਸ਼ਾਨੇ ਉੱਤੇ ਨਹੀਂ ਆਂ
ਟੋਹ ਟੋਹ ਕੇ ਨਾ ਵੇਖ ਅਸਾਂ ਨੂੰ
ਹਾਕਮ ਜੀ ਅਸੀਂ ਸੁੱਤੇ ਨਹੀਂ ਆਂ...

ਤੂੰ ਚਾਹੁੰਦਾ ਏ ਤੇਰੀ ਬੋਲੀ
ਹੁਣ ਤੱਕ ਅਸੀਂ ਬਥੇਰੀ ਬੋਲੀ
ਸ਼ਰੇ- ਬਾਜ਼ਾਰ ਜੇ ਵਿਕ ਗਏ ਸ਼ਾਇਰ
ਕਿੱਥੇ ਜਾਊ ਮੇਰੀ ਬੋਲੀ ?
ਸੱਚੀ ਗੱਲ ਜਦ ਦੱਸ ਹੋ ਜਾਣੀ
ਫੇਰ ਤੇਰੀ ਵੀ ਬੱਸ ਹੋ ਜਾਣੀ
ਟਿੱਬਿਓ ਜੰਮੇ ਕੌੜ ਤੁੰਮੇ ਆਂ
ਜ਼ਹਿਰੀ ਆਂ , ਕਰੁੱਤੇ ਨਹੀਂ ਆਂ
ਟੋਹ ਟੋਹ ਕੇ ਨਾ ਵੇਖ ਅਸਾਂ ਨੂੰ
ਹਾਕਮ ਜੀ ਅਸੀਂ ਸੁੱਤੇ ਨਹੀਂ ਆਂ

ਮਹਿਕਾਂ ਵੰਡਦਾ ਧਰਮ ਤੁਹਾਡਾ
ਛਮਕਾਂ ਮਾਰੇ ਧਰਮ ਅਸਾਡਾ
ਚਿੱਟੇ ਚੋਲੇ ਪੂਜਣ ਲੱਗਾ
ਮੇਲਾ ਹੋ ਗਿਆ ਧਰਮ ਵੀ ਡਾਹਢਾ
ਰੌਲਾ ਗੌਲਾ ਖੂਬ ਪਾਵਾਂਗੇ
ਰੱਬ ਦੇ ਬਣ ਮਹਿਬੂਬ, ਪਾਵਾਂਗੇ
ਹੱਡ ਮਾਸ ਦੀ ਖੇਡ ਹਾਂ ਯਾਰੋ
ਚੌਕ 'ਚ ਟੰਗੇ ਬੁੱਤੇ ਨਹੀਂ ਆਂ
ਟੋਹ ਟੋਹ ਕੇ ਨਾ ਵੇਖ ਅਸਾਂ ਨੂੰ
ਹਾਕਮ ਜੀ ਅਸੀਂ ਸੁੱਤੇ ਨਹੀਂ ਆਂ

-ਖ਼ੁਸ਼ਵੀਰ ਕੌਰ ਢਿੱਲੋਂ

#Jeevaypunjab #khushveerdhillon #manjindersingh #livepunjabi

Видео Haakam ji | Manjinder Singh | Khushveer Dhillon | Jeevay Punjab канала Jeevay Punjab
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
28 июня 2019 г. 16:28:17
00:02:14
Яндекс.Метрика